ਸਮਾਜ ਚ ਸਰਾਪ ਵਜੋਂ ਦੇਖੇ ਜਾਣ ਵਾਲੇ ਚਿੱਟੇ ਦਾਗ (ਫੁਲਵਹਿਰੀ) ਘਰੇਲੂ ਉਪਚਾਰਾਂ ਨਾਲ ਵੀ ਦੂਰ ਹੋ ਸਕਦੇ ਹਨ। ਆਓ ਜਾਣਦੇ ਹਾਂ ਕਿ ਇਸ ਸਮੱਸਿਆ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਹੈ।
ਚਿੱਟੇ ਦਾਗ਼ਾਂ ਦੀ ਸਮੱਸਿਆ—ਸਰੀਰ 'ਤੇ ਚਿੱਟੇ ਦਾਗ਼ ਇਕ ਤਰ੍ਹਾਂ ਦਾ ਚਮੜੀ ਰੋਗ ਹੈ ਜੋ ਕਿਸ ਐਲਰਜੀ ਜਾਂ ਚਮੜੀ ਦੀ ਸਮੱਸਿਆ ਕਾਰਨ ਹੁੰਦਾ ਹੈ। ਕਈ ਵਾਰ ਇਹ ਜੈਨੇਟਿਕ (ਖ਼ਾਣਦਾਨੀ) ਵੀ ਹੁੰਦਾ ਹੈ। ਦੁਨੀਆ ਦੇ ਦੋ ਫ਼ੀਸਦੀ ਲੋਕ ਇਸ ਬੀਮਾਰੀ ਤੋਂ ਪੀੜਤ ਹਨ। ਇਸ ਨੂੰ ਠੀਕ ਕਰਨ ਲਈ ਕਾਫ਼ੀ ਹੌਸਲੇ ਦੀ ਲੋੜ ਹੈ। ਹੇਠਾਂ ਲਿਖੇ ਘਰੇਲੂ ਉਪਚਾਰਾਂ 'ਚ ਇਸ ਸਮੱਸਿਆ ਦਾ ਹੱਲ ਲੁੱਕਿਆ ਹੈ ਜਿਸ ਨੂੰ ਹੌਸਲੇ ਦੇ ਨਾਲ ਅਪਣਾਉਣ ਦੀ ਲੋੜ ਹੈ।
ਨਿੰਮ ਦੀ ਵਰਤੋਂ—ਨਿੰਮ ਦੇ ਪੱਤੇ ਅਤੇ ਫਲ ਕਈ ਤਰ੍ਹਾਂ ਦੇ ਰੋਗਾਂ ਲਈ ਲਾਭਦਾਇਕ ਹਨ। ਨਿੰਮ ਦੇ ਪੱਤੇ ਪੀਸ ਕੇ ਉਸ ਦਾ ਪੇਸਟ ਬਣਾਓ। ਉਸ ਨੂੰ ਦਾਗ਼ ਵਾਲੀ ਥਾਂ 'ਤੇ ਇਕ ਮਹੀਨਾ ਲਗਾਓ। ਨਾਲ ਹੀ ਨਿੰਮ ਦੇ ਫਲ (ਟਾਹਣੀ) ਨੂੰ ਰੋਜ਼ ਖਾਓ ਅਤੇ ਨਿੰਮ ਦੇ ਪੱਤਿਆਂ ਦਾ ਰਸ ਪੀਓ। ਇਸ ਨਾਲ ਖ਼ੂਨ ਸਾਫ਼ ਹੁੰਦਾ ਹੈ ਤੇ ਸਫ਼ੇਦ ਦਾਗ਼ ਦੇ ਨਾਲ ਨਾਲ ਚਮੜੀ ਦੇ ਸਾਰੇ ਰੋਗ ਖ਼ਤਮ ਹੋ ਜਾਂਦੇ ਹਨ।
ਸ਼ਰੀਰ 'ਚ ਜ਼ਹਿਰੀਲੇ ਤੱਤ ਨੇ ਖ਼ਤਰਨਾਕ—ਕਈ ਵਾਰ ਲੋਕ ਪੇਸ਼ਾਬ ਨੂੰ ਰੋਕ ਕੇ ਰੱਖਦੇ ਨੇ। ਜੋ ਕਿ ਬਹੁਤ ਹੀ ਗ਼ਲਤ ਹੈ। ਇਸ ਨਾਲ ਸਰੀਰ ਦੇ ਅੰਦਰ ਜ਼ਹਿਰੀਲੇ ਪਦਾਰਥਾਂ ਦਾ ਜਮਾਵੜਾ ਬਣ ਜਾਂਦਾ ਹੈ, ਜੋ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਲਈ ਹਮੇਸ਼ਾ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢੋ ਤੇ ਸ਼ਰੀਰ ਨੂੰ ਸ਼ੁੱਧ ਰੱਖੋ।
ਫਾਇਦੇਮੰਦ ਹੈ ਬਾਥੂ—ਜ਼ਿਆਦਾ ਤੋਂ ਜ਼ਿਆਦਾ ਆਪਣੇ ਖਾਣੇ 'ਚ ਬਾਥੂ ਸ਼ਾਮਲ ਕਰੋ। ਰੋਜ਼ ਬਾਥੂ ਉਬਾਲ ਕੇ ਉਸ ਦੇ ਪਾਣੀ ਨਾਲ ਸਰੀਰ ਦੇ ਚਿੱਟੇ ਦਾਗ਼ ਧੋਵੋ। ਕੱਚੇ ਬਾਥੂ ਦਾ ਰਸ ਦੋ ਕੱਪ ਕੱਢੋ, ਉਸ 'ਚ ਅੱਧਾ ਕੱਪ ਤਿਲ ਦਾ ਤੇਲ ਮਿਲਾ ਕੇ ਹੌਲੀ ਅੱਗ 'ਤੇ ਉਬਾਲੋ। ਜਦੋਂ ਸਿਰਫ਼ ਤੇਲ ਰਹਿ ਜਾਵੇ ਤਾਂ ਉਸ ਨੂੰ ਉਤਾਰ ਲਓ। ਹੁਣ ਇਸ ਨੂੰ ਰੋਜ਼ ਦਾਗ਼ਾਂ 'ਤੇ ਲਗਾਓ।
ਅਖਰੋਟ ਖਾਓ—ਅਖਰੋਟ ਚਿੱਟੇ ਦਾਗ਼ਾਂ 'ਚ ਕਾਫ਼ੀ ਫਾਇਦੇਮੰਦ ਹਨ। ਅਖਰੋਟ ਰੋਜ਼ ਖਾਓ। ਇਹ ਚਿੱਟੇ ਦਾਗ਼ਾਂ ਨੂੰ ਧੁੰਦਲਾ ਕਰਨ 'ਚ ਮਦਦ ਕਰਦੇ ਹਨ।
ਅਦਰਕ—ਰੋਜ਼ਾਨਾ ਅਦਰਕ ਦਾ ਰਸ ਪੀਣ ਅਤੇ ਅਦਰਕ ਦੇ ਇਕ ਟੁੱਕੜੇ ਨੂੰ ਖ਼ਾਲੀ ਪੇਟ ਚਬਾਓ। ਨਾਲ ਹੀ ਅਦਰਕ ਨੂੰ ਪੀਸ ਕੇ ਚਿੱਟੇ ਦਾਗ਼ਾਂ 'ਤੇ ਲਗਾਓ।
ਕੁਝ ਹੋਰ ਘਰੇਲੂ ਨੁਸਖ਼ੇ—
—ਕਾਲਾ ਜ਼ੀਰਾ, ਕੱਥੇ ਦੇ ਬ੍ਰਿਛ ਦੀ ਛਾਲ, ਹਰੀਤਕੀ 10-10 ਗ੍ਰਾਮ ਲੈ ਕੇ ਚੂਰਨ ਬਣਾ ਕੇ 3 ਗ੍ਰਾਮ
ਚੂਰਨ ਭੋਜਨ ਨਾਲ ਖਾਓ।
—ਮੂਲੀ ਦੇ 10 ਗ੍ਰਾਮ ਬੀਜਾਂ ਨੂੰ 20 ਗ੍ਰਾਮ ਖੱਟੇ ਦਹੀਂ 'ਚ ਪਾ ਕੇ ਰੱਖੋ। 4 ਘੰਟਿਆਂ ਬਾਅਦ ਬੀਜਾਂ ਨੂੰ ਪੀਹ ਕੇ ਲੇਪ ਕਰਨ ਨਾਲ ਚਿੱਟੇ ਦਾਗ਼ ਦੇ ਦਾਣੇ ਖਤਮ ਹੁੰਦੇ ਹਨ।
—ਨੀਲ ਕਮਲ, ਕੂਠ, ਸੇਂਧਾ ਲੂਣ 10-10 ਗ੍ਰਾਮ ਲੈ ਕੇ ਹਾਥੀ ਦੇ ਪਿਸ਼ਾਬ 'ਚ ਪੀਹ ਕੇ ਲੇਪ ਕਰਨ ਨਾਲ ਚਿੱਟੇ ਦਾਗ ਠੀਕ
ਹੁੰਦੇ ਹਨ।
—ਤਿਲ 3 ਗ੍ਰਾਮ ਅਤੇ ਬਾਵਚੀ 5 ਚੂਰਨ ਮਿਲਾ ਕੇ ਖਾਣ ਨਾਲ ਚਿੱਟੇ ਦਾਗ਼ਾਂ 'ਚ ਬਹੁਤ ਲਾਭ ਮਿਲਦਾ ਹੈ।
—ਅਨਾਰਦਾਣਾ 10 ਗ੍ਰਾਮ, ਲਾਲ ਚੰਦਨ 10 ਗ੍ਰ੍ਰਾਮ, ਦੋਵਾਂ ਨੂੰ ਕੁੱਟ ਕੇ ਸਹਿਦੇਵੀ ਦੇ ਰਸ 'ਚ ਚੰਗੀ ਤਰ੍ਹਾਂ ਘੋਟ ਕੇ ਗੋਲੀਆਂ ਬਣਾ ਲਵੋ। ਇਨ੍ਹਾਂ ਗੋਲੀਆਂ ਨੂੰ ਪਾਣੀ 'ਚ ਗਰੜ ਕੇ ਲੇਪ ਕਰਨ ਨਾਲ ਵੀ ਲਾਭ ਮਿਲਦਾ ਹੈ।
—ਤਿਲ 3 ਗ੍ਰਾਮ ਅਤੇ ਬਾਵਚੀ ਦਾ 3 ਗ੍ਰਾਮ ਚੂਰਨ ਪੀਹ ਕੇ ਹਰ ਰੋਜ਼ ਸਵੇਰੇ-ਸ਼ਾਮ ਖਾਣ ਨਾਲ ਵੀ ਫਾਇਦਾ ਮਿਲਦਾ ਹੈ।
ਇਹ ਚੀਜ਼ਾਂ ਨਾ ਖਾਓ— ਇਨ੍ਹਾਂ ਘਰੇਲੂ ਉਪਚਾਰਾਂ ਦੇ ਨਾਲ ਹੀ ਕਈ ਖਾਣ-ਪੀਣ ਦੀਆਂ ਚੀਜ਼ਾਂ ਤੋਂ ਪਰਹੇਜ਼ ਵੀ ਕਰਨਾ ਚਾਹੀਦਾ ਹੈ ਜਿਸ ਨਾਲ ਚਿੱਟੇ ਦਾਗ਼ਾਂ ਦੀ ਸਮੱਸਿਆ ਨਾ ਵਧੇ। ਮਿਠਾਈ, ਰਬੜੀ, ਦੁੱਧ ਅਤੇ ਦਹੀ ਦੀ ਇਕ ਸਮੇਂ ਵਰਤੋਂ ਨਾ ਕਰੋ। ਨਾਲ ਹੀ ਦੁੱਧ ਦੀ ਕਿਸੇ ਚੀਜ਼ ਨਾਲ ਮੱਛੀ ਨਾ ਖਾਓ।
ਮੱਛੀ ਅਤੇ ਦੁੱਧ, ਦਹੀਂ ਅਤੇ ਘਿਉ ਨੂੰ ਮਿਲਾ ਕੇ ਖਾਣ ਵਾਲੇ ਵਿਅਕਤੀ ਚਿੱਟੇ ਦਾਗ਼ ਦੇ ਰੋਗਾਂ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਆਧੁਨਿਕ ਡਾਕਟਰਾਂ ਅਨੁਸਾਰ ਚਮੜੀ 'ਚ ਸਥਿਤ ਮੇਲਾਨੀਨ ਨਾਂ ਦਾ ਰੰਗੀਨ ਪਦਾਰਥ ਨੂੰ ਬਣਾਉਣ ਵਾਲੀਆਂ ਪੇਸ਼ੀਆਂ ਕਿਸੇ ਕਾਰਨ ਨਾਲ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਸਰੀਰ 'ਤੇ ਚਿੱਟੇ ਦਾਗ ਪੈਦਾ ਹੋ ਜਾਂਦੇ ਹਨ।
ਇੰਝ ਬਣਾਓ ਮੈਂਗੋ ਰਬੜੀ
NEXT STORY